Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005354460
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 8th (Old Book)

ਪਾਠ - 5
ਪਾਵਰ ਪੁਆਇੰਟ ਬਾਰੇ ਜਾਣ-ਪਛਾਣ

ਅਭਿਆਸ (Exercise)

ਯਾਦ ਰੱਖਣ ਯੋਗ ਗੱਲਾਂ
  1. ਪਾਵਰ-ਪੁਆਇੰਟ ਪ੍ਰੈਜ਼ਨਟੇਸ਼ਨ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਸਲਾਈਡਾਂ ਬਣਾ ਸਕਦੇ ਹਾਂ।
  2. ਪ੍ਰੈਜ਼ਨਟੇਸ਼ਨ ਅਸੀਂ ਹੇਠਾਂ ਲਿਖੇ ਤਿੰਨ ਤਰੀਕਿਆਂ ਰਾਹੀਂ ਬਣਾ ਸਕਦੇ ਹਾਂ: -
    • ਬਲੈਂਕ ਪ੍ਰੈਜ਼ਨਟੇਸ਼ਨ ਰਾਹੀਂ (Blank Presentation)
    • ਡਿਜ਼ਾਈਨ ਟੈਂਪਲੇਟ ਰਾਹੀਂ (Design Template)
    • ਆਟੋ ਕੰਨਟੈਂਟ ਵਿਜ਼ਾਰਡ ਰਾਹੀਂ (Auto Content Wizard)
  3. Clip Art Slide ਵਿੱਚ ਛੋਟੀਆਂ ਤਸਵੀਰਾਂ ਦਾਖਲ ਕਰਨ ਲਈ ਵਰਤੀ ਜਾਂਦੀ ਹੈ। ਵਰਡ ਆਰਟ ਰਾਹੀਂ ਅਸੀਂ ਆਪਣੀ ਸਲਾਈਡ ਵਿੱਚ ਫੈਂਸੀ ਟੈਕਸਟ ਭਰ ਸਕਦੇ ਹਾਂ।
  4. ਪਾਵਰ ਪੁਆਇੰਟ ਸਲਾਈਡਾਂ ਨੂੰ ਦ੍ਰਿਸ਼ਾਂ (View) ਵਿੱਚ ਦਿਖਾਉਂਦਾ ਹੈ। ਇਹ ਵਿਊ ਹਨ - Slide View, Outline View, Slide Sorter View ਅਤੇ Notes Pages View
  5. ਪਾਵਰ ਪੁਆਇੰਟ ਵਿੱਚ ਐਨੀਮੇਸ਼ਨ ਇਫੈਕਟ ਭਰੇ ਜਾ ਸਕਦੇ ਹਨ।
  1. ................ ਇੱਕ ਪ੍ਰੈਜ਼ਨਟੇਸ਼ਨ ਪ੍ਰੋਗਰਾਮ ਹੈ।
  2. ਉੱਤਰ:- ਐੱਮ. ਐੱਸ. ਪਾਵਰਪੁਆਇੰਟ
  3. ਇੱਕੋ ਵਿਸ਼ੇ ਨਾਲ ਸਬੰਧਿਤ ਸਲਾਈਡਾਂ ਦੇ ਇਕੱਠ ਨੂੰ .............. ਕਿਹਾ ਜਾਂਦਾ ਹੈ।
  4. ਉੱਤਰ:- ਪ੍ਰੈਜ਼ਨਟੇਸਨ
  5. ਪਾਵਰ-ਪੁਆਇੰਟ ਦੇ .............. ਵਿਊ ਹਨ।
  6. ਉੱਤਰ:- ਪੰਜ
  7. ਪ੍ਰੈਜ਼ਨਟੇਸ਼ਨ ਨੂੰ ............. ਤਰੀਕਿਆਂ ਰਾਹੀਂ ਬਣਾਇਆ ਜਾ ਸਕਦਾ ਹੈ।
  8. ਉੱਤਰ:- ਤਿੰਨ
  9. .............. ਦੀ ਮਦਦ ਨਾਲ ਅਸੀਂ ਆਪਣੀ ਸਲਾਈਡ ਵਿੱਚ ਕਲਿੱਪ ਭਰ ਸਕਦੇ ਹਾਂ।
  10. ਉੱਤਰ:- ਕਲਿੱਪ ਆਰਟ
  11. ਸਲਾਈਡ .............. ਵਿਊ ਵਿੱਚ ਤੁਸੀਂ ਸਲਾਈਡ ਵਿਚਲੀ ਸਮੱਗਰੀ ਦੀ ਕਾਂਟ-ਛਾਂਟ ਨਹੀਂ ਕਰ ਸਕਦੇ।
  12. ਉੱਤਰ:- ਸੋਰਟਰ
  13. ............... ਰਾਹੀਂ ਪ੍ਰੈਜ਼ਨਟੇਸ਼ਨ ਨੂੰ ਪ੍ਰਭਾਵਸ਼ਾਲੀ ਅਤੇ ਸਜੀਵ ਬਣਾਇਆ ਜਾਂਦਾ ਹੈ।
  14. ਉੱਤਰ:- ਐਨੀਮੇਸ਼ਨ
2) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
  1. ਪਾਵਰ ਪੁਆਇੰਟ ਉੱਤੇ ਸੰਖੇਪ ਨੋਟ ਲਿਖੋ?
  2. ਉੱਤਰ:- ਪਾਵਰ-ਪੁਆਇੰਟ ਇੱਕ ਐਪਲੀਕੇਸ਼ਨ ਸਾਫਟਵੇਅਰ ਹੈ। ਇਸ ਦੀ ਵਰਤੋਂ ਪ੍ਰਭਾਵਸ਼ਾਲੀ ਪੇਸ਼ਕਾਰੀ ਤਿਆਰ ਕਰਨ ਲਈ ਕੀਤੀ ਜਾਂਦੀ ਹੈ, ਜਿਸ ਵਿੱਚ ਵੱਖ-ਵੱਖ ਸਲਾਈਡਾਂ ਹੁੰਦੀਆਂ ਹਨ। ਇਹਨਾਂ ਸਲਾਈਡਾਂ ਵਿੱਚ ਤਸਵੀਰਾਂ, ਰੰਗੀਨ ਟੈਕਸਟ, ਫਿਲਮਾਂ, ਆਵਾਜ਼ਾਂ ਅਤੇ ਐਨੀਮੇਸ਼ਨ ਵਾਲੀਆਂ ਵਸਤੂਆਂ ਭਰੀਆਂ ਜਾ ਸਕਦੀਆਂ ਹਨ।
  3. ਸਲਾਈਡ ਅਤੇ ਪ੍ਰੈਜ਼ਨਟੇਸ਼ਨ ਬਾਰੇ ਜਾਣਕਾਰੀ ਦਿਉ?
  4. ਉੱਤਰ:- ਸਲਾਈਡ (Slide):- ਇਹ ਪ੍ਰੈਜ਼ਨਟੇਸ਼ਨ ਦਾ ਮੁੱਖ ਭਾਗ ਹੈ। ਇੱਕ ਪ੍ਰੈਜ਼ਨਟੇਸ਼ਨ ਵਿੱਚ ਅਨਗਿਣਤ ਸਲਾਈਡਾਂ ਹੋ ਸਕਦੀਆਂ ਹਨ। ਸਲਾਈਡ ਵਿੱਚ ਟੈਕਸਟ, ਤਸਵੀਰਾਂ, ਚਾਰਟ, ਐਨੀਮੇਸ਼ਨ ਇਫੈਕਟ, ਆਡੀਓ, ਵੀਡੀਓ ਕਲਿੱਪ ਅਤੇ ਟੇਬਲ ਆਦਿ ਸ਼ਾਮਿਲ ਹੁੰਦੇ ਹਨ।

    ਪ੍ਰੈਜ਼ਨਟੇਸ਼ਨ (Presentation):- ਇੱਕੋ ਵਿਸ਼ੇ ਨਾਲ ਸਬੰਧਿਤ ਸਲਾਈਡਾਂ ਦੇ ਇੱਕਠ ਨੂੰ ਪ੍ਰੈਜ਼ਨਟੇਸ਼ਨ ਕਿਹਾ ਜਾਂਦਾ ਹੈ।
  5. ਪਾਵਰ ਪੁਆਇੰਟ ਵਿੱਚ ਪ੍ਰੈਜ਼ਨਟੇਸ਼ਨ ਤਿਆਰ ਕਰਨ ਦੇ ਅਲੱਗ-ਅਲੱਗ ਤਰੀਕੇ ਦੱਸੋ?
  6. ਉੱਤਰ:- ਪਾਵਰ ਪੁਆਇੰਟ ਵਿੱਚ ਪ੍ਰੈਜ਼ਨਟੇਸ਼ਨ ਤਿਆਰ ਕਰਨ ਦੇ ਤਿੰਨ ਤਰੀਕੇ ਹਨ: -
    1. ਬਲੈਂਕ ਪ੍ਰੈਜ਼ਨਟੇਸ਼ਨ (Blank Presentation)
    2. ਡਿਜ਼ਾਈਨ ਟੈਂਪਲੇਟ ਰਾਹੀਂ (Design Template)
    3. ਆਟੋ ਕੰਨਟੈਂਟ ਵਿਜ਼ਾਰਡ ਰਾਹੀਂ (Auto Content Wizard)
  7. ਲੇਅ ਆਊਟ ਕੀ ਹੁੰਦੇ ਹਨ?
  8. ਉੱਤਰ:- ਲੇਅ ਆਊਟ ਇੱਕ ਸਧਾਰਨ ਡਿਜ਼ਾਈਨ ਹੂੰਦਾ ਹੈ। ਇਹ ਦਸਦਾ ਹੈ ਕਿ ਸਲਾਈਡ ਵਿੱਚ ਕੋਈ ਵਸਤੂ ਕਿੱਥੇ ਨਜ਼ਰ ਆਉਣੀ ਹੈ। ਪਾਵਰ-ਪੁਆਇੰਟ ਵਿੱਚ ਬਹੁਤ ਸਾਰੀਆਂ ਪਹਿਲਾਂ ਤੋਂ ਨਿਰਧਾਰਿਤ ਲੇਅ ਆਊਟ ਮੌਜੂਦਾ ਹਨ ਜਿਵੇਂ ਕਿ ਬਲੈਂਕ, ਕਨਟੈਂਟ, ਟਾਟੀਟਲ ਸਲਾਈਡ ਆਦਿ।
  9. ਐਨੀਮੇਸ਼ਨ ਕੀ ਹੁੰਦੀ ਹੈ?
  10. ਉੱਤਰ:- ਐਨੀਮੇਸ਼ਨ ਇੱਕ ਅਜਿਹੀ ਤਕਨੀਕ ਹੈ ਜਿਸ ਦੀ ਵਰਤੋਂ ਕਰਕੇ ਫੋਟੋਆਂ ਅਤੇ ਅਵਾਜ਼ਾਂ ਉੱਤੇ ਵਿਸ਼ੇਸ਼ ਇਫੈਕਟ ਭਰੇ ਜਾ ਸਕਦੇ ਹਨ। ਐਨੀਮੇਸ਼ਨ ਦੀ ਮਦਦ ਨਾਲ ਸਲਾਈਡ ਦੀ ਸਮੱਗਰੀ ਨੂੰ ਇੱਕ-ਇੱਕ ਕਰਕੇ ਦਿਖਾਇਆ ਜਾ ਜਾਂਦਾ ਹੈ ਜਿਸ ਨਾਲ ਸਲਾਈਡ ਜਾਨਦਾਰ ਅਤੇ ਸਜੀਵ ਲੱਗਦੀ ਹੈ।
  11. ਸਲਾਈਡ ਟ੍ਰਾਂਜ਼ੀਸ਼ਨ ਕੀ ਹੁੰਦੀ ਹੈ?
  12. ਉੱਤਰ:- ਸਲਾਈਡ ਟ੍ਰਾਂਜ਼ੀਸ਼ਨ ਪਾਵਰ ਪੁਆਇੰਟ ਦੀ ਇੱਕ ਅਜਿਹੀ ਵਿਸ਼ੇਸ਼ਤਾ ਹੈ ਜਿਸ ਦੀ ਮਦਦ ਨਾਲ ਸਲਾਈਡ ਸ਼ੋਅ ਦੌਰਾਨ ਸਲਾਈਡਾਂ ਦੀ ਦਿਖ ਅਤੇ ਨਜ਼ਰ ਆਉਣ ਦੇ ਤਰੀਕੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਵਿੱਚ ਵੱਖ-ਵੱਖ ਕਿਸਮ ਦੇ ਟ੍ਰਾਂਜ਼ੀਸ਼ਨ ਇਫੈਕਟ ਹੁੰਦੇ ਹਨ ਜਿਵੇਂ ਕਿ Dissolve, Fade ਆਦਿ।
  13. ਇੱਕ ਨਵੀਂ ਸਲਾਈਡ ਨੂੰ ਆਪਣੀ ਪ੍ਰੈਜ਼ਨਟੇਸ਼ਨ ਵਿੱਚ ਭਰਨ ਦੇ ਤਰੀਕੇ ਦੱਸੋ।
  14. ਉੱਤਰ:- ਨਵੀਂ ਸਲਾਈਡ ਨੂੰ ਆਪਣੀ ਪ੍ਰੈਜ਼ਨਟੇਸ਼ਨ ਵਿੱਚ ਹੇਠ ਲਿਖੇ ਵੱਖ-ਵੱਖ ਤਰੀਕਿਆਂ ਰਾਹੀਂ ਭਰਿਆ ਜਾ ਸਕਦਾ ਹੈ: -
    ਪਹਿਲਾ ਤਰੀਕਾ: - ਫਾਰਮੈਟਿੰਗ ਟੂਲ ਬਾਰ ਤੋਂ ਨਿਊ ਸਲਾਈਡ ਬਟਨ ਉੱਤੇ ਕਲਿੱਕ ਕਰੋ।
    ਦੂਜਾ ਤਰੀਕਾ: - Insert → New Slide ਮੀਨੂੰ ਉੱਤੇ ਕਲਿੱਕ ਕਰੋ।
    ਤੀਸਰਾ ਤਰੀਕਾ:- ਕੀਬੋਰਡ ਤੋਂ Ctrl+M ਨੂੰ ਦਬਾਓ।
  15. ਤੁਸੀਂ ਆਪਣੀ ਸਲਾਈਡ ਵਿੱਚ ਵਰਡ ਆਰਟ ਕਿਵੇਂ ਭਰੋਗੇ?
  16. ਉੱਤਰ:- ਵਰਡ ਆਰਟ ਨੂੰ ਸਲਾਈਡ ਵਿੱਚ ਦਾਖਲ ਕਰਨ ਦੇ ਸਟੈੱਪ ਹੇਠਾਂ ਲਿਖੇ ਅਨੁਸਾਰ ਹਨ: -
    1. ਡਰਾਇੰਗ ਟੂਲਬਾਰ ਤੋਂ ਇਨਸਰਟ ਵਰਡ ਆਰਟ (Insert Word Art) ਆਇਕਨ ਤੇ ਕਲਿੱਕ ਕਰੋ।
    2. ਵਰਡ ਆਰਟ ਗੈਲਰੀ ਖੁਲ੍ਹੇਗੀ। ਇਸ ਵਿੱਚੋਂ ਲੋੜੀਂਦੇ ਸਟਾਈਲ ਦੀ ਚੋਣ ਕਰੋ ਅਤੇ OK ਬਟਨ ਉੱਤੇ ਕਲਿੱਕ ਕਰੋ।
    3. ਹੁਣ ਐਡਿਟ ਵਰਡ ਆਰਟ ਟੈਕਸਟ ਬਾਕਸ ਖੁੱਲ੍ਹੇਗਾ। ਇਸ ਵਿੱਚ ਟੈਕਸਟ ਟਾਈਪ ਕਰੋ।
    4. OK ਬਟਨ ਉੱਤੇ ਕਲਿੱਕ ਕਰੋ। ਵਰਡ ਆਰਟ ਚੁਣੇ ਹੋਏ ਸਟਾਈਲ ਵਿੱਚ ਤੁਹਾਡੀ ਸਲਾਈਡ ਵਿੱਚ ਦਾਖਲ ਹੋ ਜਾਵੇਗਾ।
3) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
  1. ਆਪਣੀ ਸਲਾਈਡ ਵਿੱਚ ਕਸਟਮ ਐਨੀਮੇਸ਼ਨ ਪ੍ਰਭਾਵ ਭਰਨ ਦੇ ਸਟੈੱਪ ਦੱਸੋ।
  2. ਉੱਤਰ:- ਸਲਾਈਡ ਵਿੱਚ ਕਸਟਮ ਐਨੀਮੇਸ਼ਨ ਪ੍ਰਭਾਵ ਭਰਨ ਦੇ ਸਟੈੱਪ ਹੇਠ ਲਿਖੇ ਅਨੁਸਾਰ ਹਨ: -
    1. ਜਿਸ ਆਬਜੈਕਟ ਜਾਂ ਟੈਕਸਟ ਉੱਤੇ ਐਨੀਮੇਸ਼ਨ ਲਗਾਉਣੀ ਹੈ ਉਸ ਨੂੰ ਸਿਲੈਕਟ ਕਰੋ।
    2. Slide Show → Custom Animation ਮੀਨੂੰ ਕਮਾਂਡ ਉੱਤੇ ਕਲਿੱਕ ਕਰੋ। ਕਸਟਮ ਐਨੀਮੇਸ਼ਨ ਪੇਨ ਦਿਖਾਈ ਦੇਵੇਗਾ
    3. Add Effect ਬਟਨ ਉੱਤੇ ਕਲਿੱਕ ਕਰੋ ਅਤੇ ਲੋੜ ਅਨੁਸਾਰ Entrance, Emphasis, Exit ਜਾਂ Motion Path ਆਪਸ਼ਨ ਵਿੱਚੋਂ ਕਿਸੇ ਇੱਕ ਵਿੱਚੋਂ ਲੋੜੀਂਦੇ ਇਫੈਕਟ ਦੀ ਚੋਣ ਕਰੋ। ਇਫੈਕਟ ਲਾਗੂ ਹੋ ਜਾਵੇਗਾ।
  3. ਪਾਵਰ ਪੁਆਇੰਟ ਵਿੱਚ ਉਪਲੱਬਧ ਵੱਖ-ਵੱਖ ਵੀਊ (ਦ੍ਰਿਸ਼ਾਂ) ਬਾਰੇ ਜਾਣਕਾਰੀ ਦਿਉ।
  4. ਉੱਤਰ:- ਪਾਵਰ ਪੁਆਇੰਟ ਵਿੱਚ ਹੇਠਾਂ ਲਿਖੇ ਚਾਰ ਵਿਊ ਹਨ: -
    1. ਸਲਾਈਡ ਵਿਊ (Slide View) - ਇਸ ਦ੍ਰਿਸ਼ ਵਿੱਚ ਸਲਈਡ ਦਾ ਟੈਕਸਟ, ਚਿੱਤਰ ਅਤੇ ਹੋਰ ਚੀਜ਼ਾਂ ਸਕਰੀਨ ਉੱਤੇ ਨਜ਼ਰ ਆਉਂਦੀਆਂ ਹਨ। ਇਸ ਦ੍ਰਿਸ਼ ਵਿੱਚ ਸਲਾਈਡ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ ਅਤੇ ਨਵੀਂਆਂ ਸਲਾਈਡਾਂ ਵੀ ਭਰੀਆਂ ਜਾ ਸਕਦੀਆਂ ਹਨ।
    2. ਆਊਟ ਲਾਈਨ ਵਿਊ (Outline View) - ਇਹ ਸਲਾਈਡਾਂ ਦੇ ਟੈਕਸਟ ਨੂੰ ਆਊਟ ਲਾਈਨ ਦੇ ਰੂਪ ਵਿੱਚ ਦਿਖਾਊਂਦਾ ਹੈ ਅਤੇ ਟੈਕਸਟ ਨੂੰ ਬਦਲਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਸਲਾਈਡਾਂ ਦੇ ਕ੍ਰਮ ਵਿੱਚ ਤਬਦੀਲੀ ਜਾਂ ਸੋਧ ਵੀ ਕੀਤੀ ਜਾ ਸਕਦੀ ਹੈ।
    3. ਸਲਾਈਡ ਸਾਰਟਰ ਵਿਊ (Slide Soter View) - ਇਸ ਦ੍ਰਿਸ਼ ਵਿੱਚ ਸਾਰੀਆਂ ਸਲਾਈਡਾਂ ਇਕੋ ਸਕਰੀਨ ਉੱਤੇ ਧੰਬਨੇਲ ਦੇ ਰੂਪ ਵਿੱਚ ਨਜ਼ਰ ਆਉਂਦੀਆਂ ਹਨ। ਇੱਥੇ ਸਲਾਈਡਾਂ ਦੇ ਕ੍ਰਮ ਵਿੱਚ ਤਾਂ ਤਬਦੀਲੀ ਕੀਤੀ ਜਾ ਸਕਦੀ ਹੈ, ਪਰ ਸਲਾਈਡਾਂ ਦੀ ਸਮੱਗਰੀ ਦੀ ਕਾਂਟ-ਛਾਂਟ ਦੀ ਪ੍ਰਵਾਨਗੀ ਇਹ ਨਹੀਂ ਦਿੰਦਾ।
    4. ਨੋਟਸ ਪੇਜਿਜ਼ ਵਿਊ (Notes Pages View) - ਇਸ ਵਿਊ ਵਿੱਚ ਚੁਣੀ ਹੋਈ ਸਲਾਈਡ ਉਪਰਲੇ ਸਿਖਰ ਉੱਤੇ ਨਜ਼ਰ ਆਉਂਦੀ ਹੈ ਤੇ ਹੇਠਲੇ ਪਾਸੇ ਤੁਸੀਂ ਸਲਾਈਡ ਨਾਲ ਸਬੰਧਤ ਜਾਣਕਾਰੀ ਨੋਟਸ ਦੇ ਰੂਪ ਵਿੱਚ ਟਾਈਪ ਕਰ ਸਕਦੇ ਹੋ।
SmartStudies.in © 2012-2023